ਜਲੰਧਰ — ਬਾਦਾਮ ਦੀ ਤੁਲਨਾ 'ਚ ਕਾਲੇ ਛੋਲੇ ਘੱਟ ਕੀਮਤ 'ਤੇ ਜ਼ਿਆਦਾ ਫਾਇਦੇ ਦਿੰਦੇ ਹਨ। ਇਸ ਨੂੰ ਗਰੀਬਾਂ ਦਾ ਬਾਦਾਮ ਵੀ ਕਿਹਾ ਜਾ ਸਕਦਾ ਹੈ। ਸ਼ਾਕਾਹਾਰੀ ਦੇ ਲਈ ਛੋਲੇ ਪ੍ਰੋਟੀਨ ਦਾ ਚੰਗਾ ਸਰੋਤ ਹਨ। ਪ੍ਰੋਟੀਨ ਤੋਂ ਇਲਾਵਾ ਇਸ 'ਚ ਪੋਟਾਸ਼ੀਅਮ, ਮੈਗਨੀਸ਼ੀਅਮ ਪੌਸ਼ਟਿਕ ਤੱਤ ਹੁੰਦੇ ਹਨ। ਜੋ ਹਾਰਟ ਦੀ ਸਮੱਸਿਆ ਅਤੇ ਬੀ ਪੀ ਨੂੰ ਕੰਟਰੋਲ ਕਰਨ 'ਚ ਫਾਇਦੇਮੰਦ ਹੁੰਦਾ ਹੈ। ਇਹ ਖਾਣ ਨਾਲ ਭੁੱਖ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਾਲੇ ਛੋਲਿਆਂ ਦੇ ਫਾਇਦੇ। ਕਾਲੇ ਛੋਲਿਆਂ ਭਾਵੇਂ ਓਬਾਲ ਕੇ ਖਾਓ ਜਾਂ ਪੁੰਗਰੇ ਹੋਏ ਇਹ ਦੋਨਾਂ ਤਰ੍ਹਾਂ ਖਾਣੇ ਫਾਇਦੇਮੰਦ ਹੁੰਦੇ ਹਨ।
1. ਕਮਜ਼ੋਰੀ ਦੂਰ ਕਰਨਾ — ਛੋਲੇ 'ਚ ਪਾਏ ਜਾਣ ਵਾਲੇ ਆਇਰਨ, ਪ੍ਰੋਟੀਨ ਅਤੇ ਹੋਰ ਵੀ ਬਹੁਤ ਸਾਰੇ ਮਿਨਰਲਸ ਨਾਲ ਸਰੀਰ ਨੂੰ ਊਰਜਾ ਅਤੇ ਐਂਟੀਆੱਕਸੀਡੈਂਂਟਸ ਮਿਲਦੇ ਹਨ। ਇਸ ਨੂੰ ਖਾਣ ਨਾਲ ਕਮਜ਼ੋਰੀ ਅਤੇ ਅਨੀਮੀਆ ਦੀ ਕਮੀ ਨੂੰ ਦੂਰ ਕਰਦੇ ਹਨ।
2. ਪੀਲੀਏ ਲਈ ਫਾਇਦੇਮੰਦ — ਪੀਲੀਆ ਹੋਣ ਤੇ ਪੁੰਗਰੇ ਛੋਲਿਆਂ ਦਾ ਇਸਤੇਮਾਲ ਕਰਨ ਦੇ ਨਾਲ ਇਸ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
3. ਕਲੈਸਟਰੋਲ ਦਾ ਪੱਧਰ — ਇਹ ਕਲੈਸਟਰੋਲ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
4. ਚੰਗੀ ਨੀਂਦ — ਇਸ 'ਚ ਪਾਏ ਜਾਣ ਵਾਲੇ ਅਮੀਨੋ ਐਸਿਡ ਵਧੀਆ ਨੀਂਦ ਲਿਆਉਣ 'ਚ ਸਹਾਇਤਾ ਕਰਦੇ ਹਨ ਇਸ ਨੂੰ ਥਕਾਵਟ ਦੂਰ ਕਰਨ ਦਾ ਚੰਗਾ ਸਰੋਤ ਮੰਨਿਆ ਜਾ ਸਕਦਾ ਹੈ।
5. ਹੱਡੀਆਂ ਮਜ਼ਬੂਤ — ਦੁੱਧ ਅਤੇ ਦਹੀਂ ਦੀ ਤਰ੍ਹਾਂ ਛੋਲਿਆਂ 'ਚ ਵੀ ਕੈਲੀਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ, ਜੋ ਹੱਡੀਆਂ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ।
6. ਕਿਡਨੀ ਦੀ ਸਫਾਈ — ਜ਼ਿਆਦਾ ਮਾਤਰਾ 'ਚ ਫਾਸਫੋਰਸ ਪਾਇਆ ਜਾਂਦਾ ਹੈ, ਜੋ ਹੀਮੋਗਲੋਬਿਨ ਨੂੰ ਵਧਾਉਂਦਾ ਹੈ ਅਤੇ ਕਿਡਨੀ 'ਚ ਫਾਲਤੂ ਨਮਕ ਬਾਹਰ ਕੱਢਦਾ ਹੈ।
7. ਚਮੜੀ ਦੀ ਖਰਾਸ਼ — ਛੋਲਿਆਂ 'ਚ ਫਾਸਫੋਰਸ ਅਤੇ ਮੈਗਨੀਜ਼ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਕਿ 'ਰਿੰਗਵਾਰਮ' ਅਤੇ ਚਮੜੀ ਦੀ ਖਰਾਸ਼ ਸਬੰਧੀ ਬੀਮਾਰੀਆਂ ਨੂੰ ਦੂਰ ਕਰਦਾ ਹੈ।